Jagseer Singh Dhaliwal, Behman Kaur Singh
ਮੈਂ ਤਾਂ ਇੱਕ ਮੁਸਾਫਿਰ ਹਾਂ, ਤੁਰਦੇ ਜਾਣਾ ਹੈ। ਪਾਣੀ ਵਿੱਚ ਲੂਣ ਦੀ ਡਲੀ ਹਾਂ, ਖੁਰਦੇ ਜਾਣਾ ਹੈ। ਮੈਂ ਮੁੱਠੀ ਵਿੱਚ ਰੇਤ ਹਾਂ, ਭੁਰਦੇ ਜਾਣਾ ਹੈ...।
Monday, June 22, 2009
ਇਜ਼ਹਾਰ
ਵਸ! ਜਦੋਂ ਤੈਨੂੰ ਦੇਖਿਆ ਸੀ,
ਉਸ ਪਲ ਤੋਂ ਹੀ ਤੇਰੇ ਹੋ ਗਏ ਸਾਂ,
ਆਪ ਮੁਹਾਰੇ ਹੀ,
ਇਸ਼ਕ ਤੇਰੇ ਵਿੱਚ ਖੋ ਗਏ ਸਾਂ,
ਮੇਰੀਆਂ ਕਜਲਾਈਆਂ ਅੱਖਾਂ ਨੇ,
ਤੇਰੀ ਸੋਹਣੀ ਸੂਰਤ ਨੂੰ,
ਸਦਾ ਲਈ ਕੈਦ ਕਰ ਲਿਆ,
ਸੰਗਦੀ-ਸੰਗਦੀ ਨੇ,
ਤੈਨੂੰ ਆਪਣੇ,
ਸਾਹਾਂ ਵਿੱਚ ਭਰ ਲਿਆ,
ਗੂੜੀਆਂ ਨੀਂਦਾਂ ਦੇ ਘਰ ਵਿੱਚ,
ਤੇਰੇ ਸੁਪਨਿਆਂ ਦੀ ਦਸਤਕ ਰਹਿੰਦੀ ਹੈ,
ਦਿਲ ਦੇ ਖੁੱਲ੍ਹੇ ਬੂਹੇ ਤੇ,
ਤੇਰੇ ਕਦਮਾਂ ਦੀ ਆਹਟ ਸੁਣਾਈ ਪੈਂਦੀ ਹੈ,
ਉਡੀਕ ਹੈ ਤੇਰੇ ਆਵਣ ਦੀ,
ਇਹੀ ਇੱਕ ਤਰਕੀਬ ਹੈ,
ਦਿਲ ਨੂੰ ਸਮਝਾਵਣ ਦੀ,
ਮੇਰੇ ਹੋਠਾਂ ਤੇ ਲਫਜ਼ ਹੈ,
ਪਿਆਰ ਦਾ,
ਪਰ ਵੱਲ ਨਹੀਂ,
ਇਜ਼ਹਾਰ ਦਾ,
ਕੀ ਆਖਾਂ?
ਕਿਵੇਂ ਆਖਾਂ?
ਕਦੋਂ ਆਖਾਂ?
ਕਿੱਥੇ ਆਖਾਂ?
ਕੀ ਕਹਿ ਕੇ ਆਖਾਂ?
ਲੱਖ ਸਵਾਲ ਹੀ ਖੁਦ ਨੂੰ ਕਰਦੀ ਹਾਂ,
ਤੇਰੇ ਮੂੰਹੋਂ 'ਨਾਂਹ' ਸ਼ਬਦ ਨਾ ਕਿਰ ਜਾਵੇ,
ਇਸ ਲਈ ਕੁਝ ਵੀ ਕਹਿਣ ਤੋਂ ਡਰਦੀ ਹਾਂ,
ਗਜ਼ਲ
ਦੋਸਤਾਂ 'ਚ ਵੀ ਨਾਮ ਸਾਡਾ ਲਿਖ ਨਹੀਂ ਸਕੇਂਗਾ,
ਅਸੀਂ ਦੋਸਤੀ ਦੀ ਹੱਦ ਪਾਰ ਕਰ ਗਏ ਹਾਂ।
ਇੱਕ ਦੂਜੇ ਦੇ ਨੇੜੇ ਰਹਿੰਦੇ ਰਹਿੰਦੇ,
ਨਾ ਭੁੱਲਣ ਵਾਲਾ ਪਿਆਰ ਕਰ ਗਏ ਹਾਂ।
ਮਰ ਵੀ ਗਏ ਤਾਂ ਤੇਰੇ ਲਈ ਮਰਾਂਗੇ,
ਤੇਰੇ ਇਸ਼ਕ 'ਚ ਇਕਰਾਰ ਕਰ ਗਏ ਹਾਂ।
ਜੋ ਵੀ ਕਹੇਂਗਾ ਸਾਨੂੰ ਮਨਜ਼ੂਰ ਹੋਵੇਗਾ,
ਤੇਰੇ ਬੋਲਾਂ ਉੱਤੇ ਐਨਾ ਇਤਬਾਰ ਕਰ ਗਏ ਹਾਂ।
ਗਜ਼ਲ
ਕਦੇ ਧੁੱਪਾਂ ਚੰਗੀਆਂ ਲੱਗਦੀਆਂ ਨੇ,
ਕਦੇ ਛਾਵਾਂ ਚੰਗੀਆਂ ਲੱਗਦੀਆਂ ਨੇ,
ਖੁਸ਼ੀਆਂ ਵਿੱਚ ਬੁੱਕਲ ਮਹਿਬੂਬ ਦੀ,
ਦੁੱਖਾਂ ਵੇਲੇ ਮਾਵਾਂ ਚੰਗੀਆਂ ਲੱਗਦੀਆ ਨੇ,
ਨੰਗੇ ਪੈਰੀਂ ਬਚਪਨ ਦੇ ਵਿੱਚ ਜਿਥੇ ਖੇਡੇ,
ਉਹ ਰਾਹਵਾਂ ਚੰਗੀਆਂ ਲੱਗਦੀਆਂ ਨੇ,
ਮਹਿਕ ਵਤਨ ਦੀ ਹੋਵੇ ਜਿਸ ਵਿੱਚ,
ਉਹ ਹਵਾਵਾਂ ਚੰਗੀਆਂ ਲੱਗਦੀਆਂ ਨੇ,
ਜਿੱਥੇ ਬਹਿ ਬਾਤਾਂ ਪਾਈਆਂ ਪਿਆਰ ਦੀਆਂ,
ਉਹ ਥਾਵਾਂ ਚੰਗੀਆਂ ਲੱਗਦੀਆ ਨੇ,
ਲੱਖ ਸਹਾਰਾ ਦੇਵੇ ਦੁਨੀਆਂ,
ਭਾਈਆਂ ਦੀਆਂ ਬਾਹਵਾਂ ਚੰਗੀਆਂ ਲੱਗਦੀਆਂ ਨੇ।
ਗਜ਼ਲ
ਤੂੰ ਸ਼ਹਿਜ਼ਾਦੀ ਰੰਗ ਰੂਪ ਦੀਆਂ ਜੰਗੀਰਾਂ ਦੀ,
ਮੇਰੀ ਕੀ ਹਸਤੀ ਪਾਣੀ ਤੇ ਲਕੀਰਾਂ ਦੀ,
ਚੰਨ ਵੀ ਸਿੱਕਾ ਮੰਨਦਾ ਹੈ ਤੇਰੀ ਔਕਾਤ ਦਾ,
ਮੈਂ ਤੁੱਛ, ਮੈਂ ਨੀਵਾਂ, ਮੈਂ ਕਿਣਕਾ ਹਾਂ ਖਾਕ ਦਾ,
ਤੂੰ ਕਿਸੇ ਰੁੱਖ ਦੀ ਟਹਿਣੀ ਤੇ ਉੱਗਿਆ ਸੋਹਣਾ ਫੁੱਲ,
ਮੈਂ ਘਾਹ ਦਾ ਤੀਲਾ, ਤੇਰੇ ਸਾਹਮਣੇ ਮੇਰਾ ਕੀ ਮੁੱਲ?
ਤੇਰੇ ਨਜ਼ਰੀਂ ਤਾਂ ਉੱਚੇ ਹੁਸਨਾਂ ਦੇ ਵਣਜ਼ਾਰੇ,
ਸਾਡੇ ਚਿਹਰੇ ਮੁੱਢੋਂ ਘੋਰ ਉਦਾਸੀ, ਨੈਣੀ ਹੰਝੂ ਖਾਰੇ,
ਤੇਰੀਆਂ ਮਹਿਕਾਂ ਮਾਨਣ ਦੇ ਲਈ ਆਵਣਗੇ ਰਾਜਕੁਮਾਰ,
ਪਹੁੰਚ ਨਹੀਂ ਹੈ ਐਨੀ ਸਾਡੀ, ਜੋ ਆ ਸਕੀਏ ਤੇਰੇ ਦਰਬਾਰ,
ਇਹ ਤਾਂ ਮੈਂ ਵੀ ਜਾਣਾ, ਚੰਨ ਨੂੰ ਫੜਦਿਆਂ-ਫੜਦਿਆਂ
ਉਮਰ ਬੀਤ ਜਾਂਦੀ ਹੈ, ਭੋਲੇ ਭਾਲੇ ਚਕੋਰਾਂ ਦੀ,
ਇਹ ਸੱਚ ਹੈ ਗੁਲਦਸਤਿਆਂ ਦੇ ਵਿੱਚ ਫੁੱਲ ਸਜਾਏ ਜਾਂਦੇ ਨੇ,
ਕਿਸੇ ਨੂੰ ਵੀ ਲੋੜ ਨਹੀਂ ਹੁੰਦੀ ਕੰਡਿਆਲੀਆਂ ਥੋਹਰਾਂ ਦੀ,
ਵੱਸ! ਮੈਂ ਤਾਂ ਇੱਕ ਐਵੇਂ ਭੁਲੇਖਾ ਜਿਹਾ ਖਾ ਬੈਠਾ,
ਤੈਨੂੰ ਆਪਣਿਆਂ ਖਾਬਾਂ ਅੰਦਰ ਵਸਾ ਬੈਠਾ,
ਮਾਫ ਕਰੀਂ ਮੈਨੂੰ, ਮੈਂ ਜ਼ਜ਼ਬਾਤਾਂ ਦੇ ਵਹਿਣਾ ਵਿੱਚ ਵਹਿ ਬੈਠਾ,
ਤੇਰੀ ਉੱਚੀ-ਸੁੱਚੀ ਫਿਤਰਤ ਲਈ ਬੇਅਰਥੇ ਅਲਫਾਜ਼ ਕਹਿ ਬੈਠਾ,
ਮੇਰੀ ਉਮਰ ਵੀ ਤੈਨੂੰ ਲੱਗੇ, ਵੱਸਦਾ ਰਹੇ ਤੇਰਾ ਸੋਹਣਾ ਸੰਸਾਰ,
ਇਸ਼ਕ ਦੇ ਯੋਗ ਨਹੀਂ ਹਾਂ, ਕੀ ਜਾਣਾ ਮੈਂ ਇਸ਼ਕ ਦੀ ਸਾਰ।
ਮੇਰੀ ਕੀ ਹਸਤੀ ਪਾਣੀ ਤੇ ਲਕੀਰਾਂ ਦੀ,
ਚੰਨ ਵੀ ਸਿੱਕਾ ਮੰਨਦਾ ਹੈ ਤੇਰੀ ਔਕਾਤ ਦਾ,
ਮੈਂ ਤੁੱਛ, ਮੈਂ ਨੀਵਾਂ, ਮੈਂ ਕਿਣਕਾ ਹਾਂ ਖਾਕ ਦਾ,
ਤੂੰ ਕਿਸੇ ਰੁੱਖ ਦੀ ਟਹਿਣੀ ਤੇ ਉੱਗਿਆ ਸੋਹਣਾ ਫੁੱਲ,
ਮੈਂ ਘਾਹ ਦਾ ਤੀਲਾ, ਤੇਰੇ ਸਾਹਮਣੇ ਮੇਰਾ ਕੀ ਮੁੱਲ?
ਤੇਰੇ ਨਜ਼ਰੀਂ ਤਾਂ ਉੱਚੇ ਹੁਸਨਾਂ ਦੇ ਵਣਜ਼ਾਰੇ,
ਸਾਡੇ ਚਿਹਰੇ ਮੁੱਢੋਂ ਘੋਰ ਉਦਾਸੀ, ਨੈਣੀ ਹੰਝੂ ਖਾਰੇ,
ਤੇਰੀਆਂ ਮਹਿਕਾਂ ਮਾਨਣ ਦੇ ਲਈ ਆਵਣਗੇ ਰਾਜਕੁਮਾਰ,
ਪਹੁੰਚ ਨਹੀਂ ਹੈ ਐਨੀ ਸਾਡੀ, ਜੋ ਆ ਸਕੀਏ ਤੇਰੇ ਦਰਬਾਰ,
ਇਹ ਤਾਂ ਮੈਂ ਵੀ ਜਾਣਾ, ਚੰਨ ਨੂੰ ਫੜਦਿਆਂ-ਫੜਦਿਆਂ
ਉਮਰ ਬੀਤ ਜਾਂਦੀ ਹੈ, ਭੋਲੇ ਭਾਲੇ ਚਕੋਰਾਂ ਦੀ,
ਇਹ ਸੱਚ ਹੈ ਗੁਲਦਸਤਿਆਂ ਦੇ ਵਿੱਚ ਫੁੱਲ ਸਜਾਏ ਜਾਂਦੇ ਨੇ,
ਕਿਸੇ ਨੂੰ ਵੀ ਲੋੜ ਨਹੀਂ ਹੁੰਦੀ ਕੰਡਿਆਲੀਆਂ ਥੋਹਰਾਂ ਦੀ,
ਵੱਸ! ਮੈਂ ਤਾਂ ਇੱਕ ਐਵੇਂ ਭੁਲੇਖਾ ਜਿਹਾ ਖਾ ਬੈਠਾ,
ਤੈਨੂੰ ਆਪਣਿਆਂ ਖਾਬਾਂ ਅੰਦਰ ਵਸਾ ਬੈਠਾ,
ਮਾਫ ਕਰੀਂ ਮੈਨੂੰ, ਮੈਂ ਜ਼ਜ਼ਬਾਤਾਂ ਦੇ ਵਹਿਣਾ ਵਿੱਚ ਵਹਿ ਬੈਠਾ,
ਤੇਰੀ ਉੱਚੀ-ਸੁੱਚੀ ਫਿਤਰਤ ਲਈ ਬੇਅਰਥੇ ਅਲਫਾਜ਼ ਕਹਿ ਬੈਠਾ,
ਮੇਰੀ ਉਮਰ ਵੀ ਤੈਨੂੰ ਲੱਗੇ, ਵੱਸਦਾ ਰਹੇ ਤੇਰਾ ਸੋਹਣਾ ਸੰਸਾਰ,
ਇਸ਼ਕ ਦੇ ਯੋਗ ਨਹੀਂ ਹਾਂ, ਕੀ ਜਾਣਾ ਮੈਂ ਇਸ਼ਕ ਦੀ ਸਾਰ।
ਗਜ਼ਲ
ਸਾਡੇ ਨਾਲ ਦਿਨ ਪਿਆਰ ਦੇ ਬਿਤਾਉਣ ਵਾਲਿਆ,
ਇੱਕ ਗੀਤ ਮੈਂ ਤੇਰੇ ਨਾਮ ਲਿਖਾਂ।
ਸਾਡੇ ਵਿੱਚ ਹੀ ਲੱਖਾਂ ਕਮੀਆਂ ਨੇ,
ਤੈਨੂੰ ਕਿਉਂ ਬਦਨਾਮ ਲਿਖਾਂ।
ਆਸਾਂ ਤੇਰੀਆਂ ਤੇ ਖਰੇ ਉਤਰ ਸਕੇ ਨਾ,
ਤੈਨੂੰ ਕਿਉਂ ਨਾਕਾਮ ਲਿਖਾਂ।
ਸਾਡੇ ਵਿੱਚ ਹੀ ਸੱਚ ਸਹਿਣ ਦੀ ਸ਼ਕਤੀ ਨਹੀਂ,
ਤੈਨੂੰ ਕਿਉਂ ਬੇਇਮਾਨ ਲਿਖਾਂ।
ਦਿਲ ਕਰਦਾ ਹੈ ਤੈਨੂੰ ਮਿਲਣੇ ਤੇ ਸਮਝਾਵਣ ਦਾ,
ਪਰ ਹਰ ਖਤ ਗੁੰਮਨਾਮ ਲਿਖਾਂ।
ਗਮ ਤੇਰੇ ਵੀ ਆ ਜਾਵਣ ਸਾਡੇ ਹਿੱਸੇ,
ਤੇਰੇ ਲਈ ਖੁਸ਼ੀਆਂ ਦੀ ਹਰ ਸ਼ਾਮ ਲਿਖਾਂ।
ਮਿੱਠੀਆਂ ਯਾਦਾਂ ਹੀ ਕਾਫੀ ਨੇ ਜਿਉਣ ਲਈ,
ਤੇਰੇ ਲਈ ਨਾ ਕੋਈ ਇਲਜ਼ਾਮ ਲਿਖਾਂ।
ਨਾਚੀਜ਼ ਸਮਝ ਕੇ ਕਬੂਲ ਕਰੀਂ,
ਤੇਰੇ ਲਈ ਆਖਰੀ ਸਲਾਮ ਲਿਖਾਂ।
ਇੱਕ ਗੀਤ ਮੈਂ ਤੇਰੇ ਨਾਮ ਲਿਖਾਂ।
ਸਾਡੇ ਵਿੱਚ ਹੀ ਲੱਖਾਂ ਕਮੀਆਂ ਨੇ,
ਤੈਨੂੰ ਕਿਉਂ ਬਦਨਾਮ ਲਿਖਾਂ।
ਆਸਾਂ ਤੇਰੀਆਂ ਤੇ ਖਰੇ ਉਤਰ ਸਕੇ ਨਾ,
ਤੈਨੂੰ ਕਿਉਂ ਨਾਕਾਮ ਲਿਖਾਂ।
ਸਾਡੇ ਵਿੱਚ ਹੀ ਸੱਚ ਸਹਿਣ ਦੀ ਸ਼ਕਤੀ ਨਹੀਂ,
ਤੈਨੂੰ ਕਿਉਂ ਬੇਇਮਾਨ ਲਿਖਾਂ।
ਦਿਲ ਕਰਦਾ ਹੈ ਤੈਨੂੰ ਮਿਲਣੇ ਤੇ ਸਮਝਾਵਣ ਦਾ,
ਪਰ ਹਰ ਖਤ ਗੁੰਮਨਾਮ ਲਿਖਾਂ।
ਗਮ ਤੇਰੇ ਵੀ ਆ ਜਾਵਣ ਸਾਡੇ ਹਿੱਸੇ,
ਤੇਰੇ ਲਈ ਖੁਸ਼ੀਆਂ ਦੀ ਹਰ ਸ਼ਾਮ ਲਿਖਾਂ।
ਮਿੱਠੀਆਂ ਯਾਦਾਂ ਹੀ ਕਾਫੀ ਨੇ ਜਿਉਣ ਲਈ,
ਤੇਰੇ ਲਈ ਨਾ ਕੋਈ ਇਲਜ਼ਾਮ ਲਿਖਾਂ।
ਨਾਚੀਜ਼ ਸਮਝ ਕੇ ਕਬੂਲ ਕਰੀਂ,
ਤੇਰੇ ਲਈ ਆਖਰੀ ਸਲਾਮ ਲਿਖਾਂ।
ਗਜ਼ਲ
ਮਹਿਫਲ ਵਿੱਚ ਰਹਿਣ ਲਈ,
ਤੈਨੂੰ ਕੁਝ ਕਹਿਣ ਲਈ,
ਸਮੇਂ ਨੇ ਇਜ਼ਾਜਤ ਨਾ ਦਿੱਤੀ।
ਪੱਤੇ ਤਾਂ ਅਜੇ,
ਹੱਥਾਂ ਵਿੱਚ ਬਾਕੀ ਨੇ ਸਾਰੇ,
ਕੀ ਅੰਦਾਜ਼ਾ ਲਾਵਾਂ?
ਬਾਜ਼ੀ ਹਾਰੀ ਜਾਂ ਜਿੱਤੀ।
ਜੀ ਤਾਂ ਕਰਦਾ ਸੀ,
ਰੁਕ ਜਾਵਾਂ ਉਮਰ ਭਰ ਲਈ,
ਮੈਂ ਰੁਕ ਗਿਆ ਉਸਤੇ,
ਲਕੀਰ ਜੋ ਫਰਜ਼ਾਂ ਨੇ ਖਿੱਚੀ।
ਤੈਨੂੰ ਕੁਝ ਕਹਿਣ ਲਈ,
ਸਮੇਂ ਨੇ ਇਜ਼ਾਜਤ ਨਾ ਦਿੱਤੀ।
ਪੱਤੇ ਤਾਂ ਅਜੇ,
ਹੱਥਾਂ ਵਿੱਚ ਬਾਕੀ ਨੇ ਸਾਰੇ,
ਕੀ ਅੰਦਾਜ਼ਾ ਲਾਵਾਂ?
ਬਾਜ਼ੀ ਹਾਰੀ ਜਾਂ ਜਿੱਤੀ।
ਜੀ ਤਾਂ ਕਰਦਾ ਸੀ,
ਰੁਕ ਜਾਵਾਂ ਉਮਰ ਭਰ ਲਈ,
ਮੈਂ ਰੁਕ ਗਿਆ ਉਸਤੇ,
ਲਕੀਰ ਜੋ ਫਰਜ਼ਾਂ ਨੇ ਖਿੱਚੀ।
ਗਜ਼ਲ
ਕਦ ਤੱਕ ਸਹਾਰਾ ਲਵੇਂਗਾ,
ਇਸ ਝੂਠੀ ਆਸ ਦਾ,
ਅੱਖੀਆਂ ਦੇ ਸਾਹਮਣੇ,
ਖੂਨ ਹੋ ਗਿਆ ਹੈ ਵਿਸ਼ਵਾਸ ਦਾ,
ਅਸੀਂ ਉਸ ਲਈ ਆਮ ਹੋ ਗਏ,
ਉਹਦੇ ਆਉਣਾ ਜਾਣਾ ਕਿਸੇ ਖਾਸ ਦਾ,
ਸਾਡੀਆਂ ਉਹ ਯਾਦਾਂ ਵਿੱਚ ਹਰ ਵੇਲੇ,
ਅਸੀਂ ਉਸ ਲਈ ਪੰਨਾ ਹੋ ਗਏ ਇਤਿਹਾਸ ਦਾ।
ਉਹ ਸਾਡੇ ਕੋਲੋਂ ਲੁਕ ਲੁਕ ਲੰਘਦਾ,
ਸਾਡਾ ਦਿਲ ਰਹੇ ਉਸਨੂੰ ਤਲਾਸ਼ਦਾ,
ਅਸਾਂ ਨੂੰ ਕੀ ਪਤਾ ਹੈ,
ਕੀ ਮੁੱਲ ਮਿਲਿਆ ਹੈ?
ਉਸਨੂੰ ਬਦਲੇ ਲਿਬਾਸ ਦਾ।
ਇਸ ਝੂਠੀ ਆਸ ਦਾ,
ਅੱਖੀਆਂ ਦੇ ਸਾਹਮਣੇ,
ਖੂਨ ਹੋ ਗਿਆ ਹੈ ਵਿਸ਼ਵਾਸ ਦਾ,
ਅਸੀਂ ਉਸ ਲਈ ਆਮ ਹੋ ਗਏ,
ਉਹਦੇ ਆਉਣਾ ਜਾਣਾ ਕਿਸੇ ਖਾਸ ਦਾ,
ਸਾਡੀਆਂ ਉਹ ਯਾਦਾਂ ਵਿੱਚ ਹਰ ਵੇਲੇ,
ਅਸੀਂ ਉਸ ਲਈ ਪੰਨਾ ਹੋ ਗਏ ਇਤਿਹਾਸ ਦਾ।
ਉਹ ਸਾਡੇ ਕੋਲੋਂ ਲੁਕ ਲੁਕ ਲੰਘਦਾ,
ਸਾਡਾ ਦਿਲ ਰਹੇ ਉਸਨੂੰ ਤਲਾਸ਼ਦਾ,
ਅਸਾਂ ਨੂੰ ਕੀ ਪਤਾ ਹੈ,
ਕੀ ਮੁੱਲ ਮਿਲਿਆ ਹੈ?
ਉਸਨੂੰ ਬਦਲੇ ਲਿਬਾਸ ਦਾ।
ਗਜ਼ਲ
ਮੈਂ ਰੋਹੀ ਦੇ ਵਿੱਚ,
ਨ੍ਹੇਰੀ ਰਾਤੇ ਬਲਦਾ,
ਮਿੱਟੀ ਦਾ ਇੱਕ ਦੀਵਾ ਹਾਂ,
ਉਹ ਵੱਸਦੇ ਉੱਚੇ ਮਹਿਲਾਂ ਵਿੱਚ,
ਕਿੰਝ ਕਰਾਂ ਮੈਂ ਰੌਸ਼ਨ ਦਰ ਉਹਨਾਂ ਦੇ,
ਮੈਂ ਤਾਂ ਬਹੁਤ ਹੀ ਨੀਵਾਂ ਹਾਂ।
ਨ੍ਹੇਰੀ ਰਾਤੇ ਬਲਦਾ,
ਮਿੱਟੀ ਦਾ ਇੱਕ ਦੀਵਾ ਹਾਂ,
ਉਹ ਵੱਸਦੇ ਉੱਚੇ ਮਹਿਲਾਂ ਵਿੱਚ,
ਕਿੰਝ ਕਰਾਂ ਮੈਂ ਰੌਸ਼ਨ ਦਰ ਉਹਨਾਂ ਦੇ,
ਮੈਂ ਤਾਂ ਬਹੁਤ ਹੀ ਨੀਵਾਂ ਹਾਂ।
ਗਜ਼ਲ
ਇੱਕ ਵਹਿਮ ਦਿਲ ਵਿੱਚ ਸੀ,
ਉਹ ਵੀ ਹੁਣ ਵਿਦਾ ਹੋ ਗਿਆ,
ਇਹੋ ਭੁਲੇਖਾ ਸੀ ਮੈਨੂੰ,
ਕਿ ਕੋਈ ਤਨ ਮਨ ਤੋਂ ਮੇਰਾ ਹੋ ਗਿਆ,
ਅੱਖੀਆਂ 'ਚ ਰੱਖਿਆ ਸੀ ਸੁਪਨਾ ਜੋ ਸਾਂਭ ਸਾਂਭ,
ਅੱਥਰੂ ਬਣ ਬਣ ਚੋ ਗਿਆ,
ਜੋ ਸਾਹਾਂ ਵਿੱਚ ਸਾਹ ਭਰਦਾ ਸੀ,
ਕਿੱਥੇ ਉਹ ਦਿਲ ਦਾ ਜਾਨੀ ਖੋ ਗਿਆ,
ਜਿਹੜਾ ਕਦੇ ਸਾਡੇ ਮੋਢੇ ਉੱਤੇ ਸਿਰ ਰੱਖ ਸੌਂਦਾ ਸੀ,
ਅੱਜ ਕਿਸਦੇ ਮੋਢੇ ਉੱਤੇ ਸਿਰ ਰੱਖ ਸੌਂ ਗਿਆ।
ਉਹ ਵੀ ਹੁਣ ਵਿਦਾ ਹੋ ਗਿਆ,
ਇਹੋ ਭੁਲੇਖਾ ਸੀ ਮੈਨੂੰ,
ਕਿ ਕੋਈ ਤਨ ਮਨ ਤੋਂ ਮੇਰਾ ਹੋ ਗਿਆ,
ਅੱਖੀਆਂ 'ਚ ਰੱਖਿਆ ਸੀ ਸੁਪਨਾ ਜੋ ਸਾਂਭ ਸਾਂਭ,
ਅੱਥਰੂ ਬਣ ਬਣ ਚੋ ਗਿਆ,
ਜੋ ਸਾਹਾਂ ਵਿੱਚ ਸਾਹ ਭਰਦਾ ਸੀ,
ਕਿੱਥੇ ਉਹ ਦਿਲ ਦਾ ਜਾਨੀ ਖੋ ਗਿਆ,
ਜਿਹੜਾ ਕਦੇ ਸਾਡੇ ਮੋਢੇ ਉੱਤੇ ਸਿਰ ਰੱਖ ਸੌਂਦਾ ਸੀ,
ਅੱਜ ਕਿਸਦੇ ਮੋਢੇ ਉੱਤੇ ਸਿਰ ਰੱਖ ਸੌਂ ਗਿਆ।
ਗਜ਼ਲ
ਜਾਪਦਾ ਏ,
ਜਿਵੇਂ ਅੱਜ ਕੋਈ ਸੁਰਾਂ ਦਾ ਸੁਦਾਗਰ,
ਰਿਆਜ਼ ਕਰਨਾ ਭੁੱਲ ਗਿਆ ਹੈ,
ਸਿਰ ਤਾਂ ਝੁਕਾਇਆ ਹੈ ਸਜਦੇ 'ਚ,
ਲੱਗਦਾ ਹੈ ਕੋਈ
ਫਰਿਆਦ ਕਰਨਾ ਭੁੱਲ ਗਿਆ ਹੈ,
ਖਾਮੋਸ਼ੀ ਤਾਂ ਛਾਈ ਹੈ,
ਕਾਇਨਾਤ 'ਚ
ਜਾਪਦਾ ਏ ਕੋਈ
ਕਿਸੇ ਨੂੰ ਯਾਦ ਕਰਨਾ ਭੁੱਲ ਗਿਆ ਹੈ
ਜਿਵੇਂ ਅੱਜ ਕੋਈ ਸੁਰਾਂ ਦਾ ਸੁਦਾਗਰ,
ਰਿਆਜ਼ ਕਰਨਾ ਭੁੱਲ ਗਿਆ ਹੈ,
ਸਿਰ ਤਾਂ ਝੁਕਾਇਆ ਹੈ ਸਜਦੇ 'ਚ,
ਲੱਗਦਾ ਹੈ ਕੋਈ
ਫਰਿਆਦ ਕਰਨਾ ਭੁੱਲ ਗਿਆ ਹੈ,
ਖਾਮੋਸ਼ੀ ਤਾਂ ਛਾਈ ਹੈ,
ਕਾਇਨਾਤ 'ਚ
ਜਾਪਦਾ ਏ ਕੋਈ
ਕਿਸੇ ਨੂੰ ਯਾਦ ਕਰਨਾ ਭੁੱਲ ਗਿਆ ਹੈ
ਗਜ਼ਲ
ਜਦ ਦੁੱਖ ਕੋਈ,
ਜ਼ਿੰਦਗੀ ਦੇ ਬੂਹੇ ਤੇ ਆਣ ਖਲੋਅ ਜਾਂਦਾ ਹੈ,
ਪੋਟਾ-ਪੋਟਾ; ਪੀੜਾਂ ਨਾਲ ਪਰੋ ਜਾਂਦਾ ਹੈ,
ਜੇ ਮਾਂ ਹੁੰਦੀ,
ਮੂੰਹ ਉਸਦੇ ਹੱਥਾਂ ਵਿੱਚ ਲੁਕੋ ਲੈਂਦੇ,
ਸਿਰ ਰੱਖ ਕੇ,
ਮਾਂ ਦੀ ਬੁੱਕਲ ਵਿੱਚ ਰੋ ਲੈਂਦੇ,
ਇਲਜ਼ਾਮ ਵੀ ਕਿਸ ਦੇ ਸਿਰ ਲਾਈਏ,
ਜਦ ਸਾਡੇ ਹੱਥਾਂ ਦੀਆਂ ਲਕੀਰਾਂ ਵਿੱਚ ਲਿਖਿਆ ਪਿਆਰ ਨਹੀਂ,
ਸਾਡੇ ਸੁਪਨੇ ਹੀ ਉੱਚੇ ਨੇ ਸਾਡੀ ਔਕਾਤ ਤੋਂ,
ਝੂਠਾ ਇਹ ਸੰਸਾਰ ਨਹੀਂ।
ਜ਼ਿੰਦਗੀ ਦੇ ਬੂਹੇ ਤੇ ਆਣ ਖਲੋਅ ਜਾਂਦਾ ਹੈ,
ਪੋਟਾ-ਪੋਟਾ; ਪੀੜਾਂ ਨਾਲ ਪਰੋ ਜਾਂਦਾ ਹੈ,
ਜੇ ਮਾਂ ਹੁੰਦੀ,
ਮੂੰਹ ਉਸਦੇ ਹੱਥਾਂ ਵਿੱਚ ਲੁਕੋ ਲੈਂਦੇ,
ਸਿਰ ਰੱਖ ਕੇ,
ਮਾਂ ਦੀ ਬੁੱਕਲ ਵਿੱਚ ਰੋ ਲੈਂਦੇ,
ਇਲਜ਼ਾਮ ਵੀ ਕਿਸ ਦੇ ਸਿਰ ਲਾਈਏ,
ਜਦ ਸਾਡੇ ਹੱਥਾਂ ਦੀਆਂ ਲਕੀਰਾਂ ਵਿੱਚ ਲਿਖਿਆ ਪਿਆਰ ਨਹੀਂ,
ਸਾਡੇ ਸੁਪਨੇ ਹੀ ਉੱਚੇ ਨੇ ਸਾਡੀ ਔਕਾਤ ਤੋਂ,
ਝੂਠਾ ਇਹ ਸੰਸਾਰ ਨਹੀਂ।
ਪੰਛੀ
ਅਸੀਂ ਅੰਬਰੀਂ ਉਡਦੇ ਪੰਛੀ,
ਸਾਨੂੰ ਚੋਗ ਨਾ ਧਰਤੀ ਪਾ।
ਅਸੀਂ ਰੁੱਖਾਂ ਲੱਗੀਆਂ ਸ਼ਾਖਾਂ ਤੋਂ,
ਖਾ ਕੇ ਮੇਵੇ; ਲੈਂਦੇ ਭੁੱਖ ਮਿਟਾ।
ਅਸੀਂ ਅਜ਼ਾਦ ਫਿਜ਼ਾ ਦੇ ਵਾਸੀ ਹਾਂ,
ਸਾਨੂੰ ਐਵੇਂ ਨਾ ਪਿੰਜ਼ਰੇ ਪਾ।
ਸਾਨੂੰ ਚੋਗ ਨਾ ਧਰਤੀ ਪਾ।
ਅਸੀਂ ਰੁੱਖਾਂ ਲੱਗੀਆਂ ਸ਼ਾਖਾਂ ਤੋਂ,
ਖਾ ਕੇ ਮੇਵੇ; ਲੈਂਦੇ ਭੁੱਖ ਮਿਟਾ।
ਅਸੀਂ ਅਜ਼ਾਦ ਫਿਜ਼ਾ ਦੇ ਵਾਸੀ ਹਾਂ,
ਸਾਨੂੰ ਐਵੇਂ ਨਾ ਪਿੰਜ਼ਰੇ ਪਾ।
ਤੇਰੇ ਬਿਨ
ਤੇਰੇ ਬਿਨ ਜੀ ਨਾ ਲੱਗਦਾ,
ਤੇਰੇ ਬਿਨ ਇੱਕ ਪਲ ਨਾ ਲੰਘਦਾ,
ਤੇਰੇ ਬਿਨ ਨਾਗ ਬਿਰਹੋਂ ਦਾ ਡੰਗਦਾ,
ਅੱਖੀਆਂ ਦਾ ਸੁੰਨਾ ਵੇਹੜਾ ਤੇਰੇ ਹੀ ਸੁਪਨੇ ਮੰਗਦਾ,
ਜਦ ਮਿਲ ਜਾਵੇਂ ਤੂੰ ਕਰਾਂ ਸ਼ੁਕਰਾਨਾ ਰੱਬ ਦਾ,
ਜੇ ਤੂੰ ਨਾ ਮਿਲਿਆ ਤਾਂ ਕੀ ਕਰਨਾ ਜੱਗ ਦਾ,
ਤੇਰੀ ਹੀ ਉਡੀਕ ਵਿੱਚ ਇੱਕ ਇੱਕ ਸਾਹ ਹੈ ਵਗਦਾ।
ਤੇਰੇ ਬਿਨ ਇੱਕ ਪਲ ਨਾ ਲੰਘਦਾ,
ਤੇਰੇ ਬਿਨ ਨਾਗ ਬਿਰਹੋਂ ਦਾ ਡੰਗਦਾ,
ਅੱਖੀਆਂ ਦਾ ਸੁੰਨਾ ਵੇਹੜਾ ਤੇਰੇ ਹੀ ਸੁਪਨੇ ਮੰਗਦਾ,
ਜਦ ਮਿਲ ਜਾਵੇਂ ਤੂੰ ਕਰਾਂ ਸ਼ੁਕਰਾਨਾ ਰੱਬ ਦਾ,
ਜੇ ਤੂੰ ਨਾ ਮਿਲਿਆ ਤਾਂ ਕੀ ਕਰਨਾ ਜੱਗ ਦਾ,
ਤੇਰੀ ਹੀ ਉਡੀਕ ਵਿੱਚ ਇੱਕ ਇੱਕ ਸਾਹ ਹੈ ਵਗਦਾ।
Subscribe to:
Posts (Atom)