Monday, June 22, 2009

ਗਜ਼ਲ

ਜਦ ਦੁੱਖ ਕੋਈ,
ਜ਼ਿੰਦਗੀ ਦੇ ਬੂਹੇ ਤੇ ਆਣ ਖਲੋਅ ਜਾਂਦਾ ਹੈ,
ਪੋਟਾ-ਪੋਟਾ; ਪੀੜਾਂ ਨਾਲ ਪਰੋ ਜਾਂਦਾ ਹੈ,
ਜੇ ਮਾਂ ਹੁੰਦੀ,
ਮੂੰਹ ਉਸਦੇ ਹੱਥਾਂ ਵਿੱਚ ਲੁਕੋ ਲੈਂਦੇ,
ਸਿਰ ਰੱਖ ਕੇ,
ਮਾਂ ਦੀ ਬੁੱਕਲ ਵਿੱਚ ਰੋ ਲੈਂਦੇ,
ਇਲਜ਼ਾਮ ਵੀ ਕਿਸ ਦੇ ਸਿਰ ਲਾਈਏ,
ਜਦ ਸਾਡੇ ਹੱਥਾਂ ਦੀਆਂ ਲਕੀਰਾਂ ਵਿੱਚ ਲਿਖਿਆ ਪਿਆਰ ਨਹੀਂ,
ਸਾਡੇ ਸੁਪਨੇ ਹੀ ਉੱਚੇ ਨੇ ਸਾਡੀ ਔਕਾਤ ਤੋਂ,
ਝੂਠਾ ਇਹ ਸੰਸਾਰ ਨਹੀਂ।

No comments:

Post a Comment