Monday, June 22, 2009

ਗਜ਼ਲ

ਜਾਪਦਾ ਏ,
ਜਿਵੇਂ ਅੱਜ ਕੋਈ ਸੁਰਾਂ ਦਾ ਸੁਦਾਗਰ,
ਰਿਆਜ਼ ਕਰਨਾ ਭੁੱਲ ਗਿਆ ਹੈ,
ਸਿਰ ਤਾਂ ਝੁਕਾਇਆ ਹੈ ਸਜਦੇ 'ਚ,
ਲੱਗਦਾ ਹੈ ਕੋਈ
ਫਰਿਆਦ ਕਰਨਾ ਭੁੱਲ ਗਿਆ ਹੈ,
ਖਾਮੋਸ਼ੀ ਤਾਂ ਛਾਈ ਹੈ,
ਕਾਇਨਾਤ 'ਚ
ਜਾਪਦਾ ਏ ਕੋਈ
ਕਿਸੇ ਨੂੰ ਯਾਦ ਕਰਨਾ ਭੁੱਲ ਗਿਆ ਹੈ

No comments:

Post a Comment