ਇੱਕ ਵਹਿਮ ਦਿਲ ਵਿੱਚ ਸੀ,
ਉਹ ਵੀ ਹੁਣ ਵਿਦਾ ਹੋ ਗਿਆ,
ਇਹੋ ਭੁਲੇਖਾ ਸੀ ਮੈਨੂੰ,
ਕਿ ਕੋਈ ਤਨ ਮਨ ਤੋਂ ਮੇਰਾ ਹੋ ਗਿਆ,
ਅੱਖੀਆਂ 'ਚ ਰੱਖਿਆ ਸੀ ਸੁਪਨਾ ਜੋ ਸਾਂਭ ਸਾਂਭ,
ਅੱਥਰੂ ਬਣ ਬਣ ਚੋ ਗਿਆ,
ਜੋ ਸਾਹਾਂ ਵਿੱਚ ਸਾਹ ਭਰਦਾ ਸੀ,
ਕਿੱਥੇ ਉਹ ਦਿਲ ਦਾ ਜਾਨੀ ਖੋ ਗਿਆ,
ਜਿਹੜਾ ਕਦੇ ਸਾਡੇ ਮੋਢੇ ਉੱਤੇ ਸਿਰ ਰੱਖ ਸੌਂਦਾ ਸੀ,
ਅੱਜ ਕਿਸਦੇ ਮੋਢੇ ਉੱਤੇ ਸਿਰ ਰੱਖ ਸੌਂ ਗਿਆ।
No comments:
Post a Comment