Monday, June 22, 2009

ਇਜ਼ਹਾਰ


ਵਸ! ਜਦੋਂ ਤੈਨੂੰ ਦੇਖਿਆ ਸੀ,
ਉਸ ਪਲ ਤੋਂ ਹੀ ਤੇਰੇ ਹੋ ਗਏ ਸਾਂ,
ਆਪ ਮੁਹਾਰੇ ਹੀ,
ਇਸ਼ਕ ਤੇਰੇ ਵਿੱਚ ਖੋ ਗਏ ਸਾਂ,

ਮੇਰੀਆਂ ਕਜਲਾਈਆਂ ਅੱਖਾਂ ਨੇ,
ਤੇਰੀ ਸੋਹਣੀ ਸੂਰਤ ਨੂੰ,
ਸਦਾ ਲਈ ਕੈਦ ਕਰ ਲਿਆ,
ਸੰਗਦੀ-ਸੰਗਦੀ ਨੇ,
ਤੈਨੂੰ ਆਪਣੇ,
ਸਾਹਾਂ ਵਿੱਚ ਭਰ ਲਿਆ,

ਗੂੜੀਆਂ ਨੀਂਦਾਂ ਦੇ ਘਰ ਵਿੱਚ,
ਤੇਰੇ ਸੁਪਨਿਆਂ ਦੀ ਦਸਤਕ ਰਹਿੰਦੀ ਹੈ,
ਦਿਲ ਦੇ ਖੁੱਲ੍ਹੇ ਬੂਹੇ ਤੇ,
ਤੇਰੇ ਕਦਮਾਂ ਦੀ ਆਹਟ ਸੁਣਾਈ ਪੈਂਦੀ ਹੈ,

ਉਡੀਕ ਹੈ ਤੇਰੇ ਆਵਣ ਦੀ,
ਇਹੀ ਇੱਕ ਤਰਕੀਬ ਹੈ,
ਦਿਲ ਨੂੰ ਸਮਝਾਵਣ ਦੀ,


ਮੇਰੇ ਹੋਠਾਂ ਤੇ ਲਫਜ਼ ਹੈ,
ਪਿਆਰ ਦਾ,
ਪਰ ਵੱਲ ਨਹੀਂ,
ਇਜ਼ਹਾਰ ਦਾ,

ਕੀ ਆਖਾਂ?
ਕਿਵੇਂ ਆਖਾਂ?
ਕਦੋਂ ਆਖਾਂ?
ਕਿੱਥੇ ਆਖਾਂ?
ਕੀ ਕਹਿ ਕੇ ਆਖਾਂ?
ਲੱਖ ਸਵਾਲ ਹੀ ਖੁਦ ਨੂੰ ਕਰਦੀ ਹਾਂ,
ਤੇਰੇ ਮੂੰਹੋਂ 'ਨਾਂਹ' ਸ਼ਬਦ ਨਾ ਕਿਰ ਜਾਵੇ,
ਇਸ ਲਈ ਕੁਝ ਵੀ ਕਹਿਣ ਤੋਂ ਡਰਦੀ ਹਾਂ,

No comments:

Post a Comment