Monday, June 22, 2009

ਗਜ਼ਲ

ਤੂੰ ਸ਼ਹਿਜ਼ਾਦੀ ਰੰਗ ਰੂਪ ਦੀਆਂ ਜੰਗੀਰਾਂ ਦੀ,
ਮੇਰੀ ਕੀ ਹਸਤੀ ਪਾਣੀ ਤੇ ਲਕੀਰਾਂ ਦੀ,
ਚੰਨ ਵੀ ਸਿੱਕਾ ਮੰਨਦਾ ਹੈ ਤੇਰੀ ਔਕਾਤ ਦਾ,
ਮੈਂ ਤੁੱਛ, ਮੈਂ ਨੀਵਾਂ, ਮੈਂ ਕਿਣਕਾ ਹਾਂ ਖਾਕ ਦਾ,
ਤੂੰ ਕਿਸੇ ਰੁੱਖ ਦੀ ਟਹਿਣੀ ਤੇ ਉੱਗਿਆ ਸੋਹਣਾ ਫੁੱਲ,
ਮੈਂ ਘਾਹ ਦਾ ਤੀਲਾ, ਤੇਰੇ ਸਾਹਮਣੇ ਮੇਰਾ ਕੀ ਮੁੱਲ?
ਤੇਰੇ ਨਜ਼ਰੀਂ ਤਾਂ ਉੱਚੇ ਹੁਸਨਾਂ ਦੇ ਵਣਜ਼ਾਰੇ,
ਸਾਡੇ ਚਿਹਰੇ ਮੁੱਢੋਂ ਘੋਰ ਉਦਾਸੀ, ਨੈਣੀ ਹੰਝੂ ਖਾਰੇ,
ਤੇਰੀਆਂ ਮਹਿਕਾਂ ਮਾਨਣ ਦੇ ਲਈ ਆਵਣਗੇ ਰਾਜਕੁਮਾਰ,
ਪਹੁੰਚ ਨਹੀਂ ਹੈ ਐਨੀ ਸਾਡੀ, ਜੋ ਆ ਸਕੀਏ ਤੇਰੇ ਦਰਬਾਰ,
ਇਹ ਤਾਂ ਮੈਂ ਵੀ ਜਾਣਾ, ਚੰਨ ਨੂੰ ਫੜਦਿਆਂ-ਫੜਦਿਆਂ
ਉਮਰ ਬੀਤ ਜਾਂਦੀ ਹੈ, ਭੋਲੇ ਭਾਲੇ ਚਕੋਰਾਂ ਦੀ,
ਇਹ ਸੱਚ ਹੈ ਗੁਲਦਸਤਿਆਂ ਦੇ ਵਿੱਚ ਫੁੱਲ ਸਜਾਏ ਜਾਂਦੇ ਨੇ,
ਕਿਸੇ ਨੂੰ ਵੀ ਲੋੜ ਨਹੀਂ ਹੁੰਦੀ ਕੰਡਿਆਲੀਆਂ ਥੋਹਰਾਂ ਦੀ,
ਵੱਸ! ਮੈਂ ਤਾਂ ਇੱਕ ਐਵੇਂ ਭੁਲੇਖਾ ਜਿਹਾ ਖਾ ਬੈਠਾ,
ਤੈਨੂੰ ਆਪਣਿਆਂ ਖਾਬਾਂ ਅੰਦਰ ਵਸਾ ਬੈਠਾ,
ਮਾਫ ਕਰੀਂ ਮੈਨੂੰ, ਮੈਂ ਜ਼ਜ਼ਬਾਤਾਂ ਦੇ ਵਹਿਣਾ ਵਿੱਚ ਵਹਿ ਬੈਠਾ,
ਤੇਰੀ ਉੱਚੀ-ਸੁੱਚੀ ਫਿਤਰਤ ਲਈ ਬੇਅਰਥੇ ਅਲਫਾਜ਼ ਕਹਿ ਬੈਠਾ,
ਮੇਰੀ ਉਮਰ ਵੀ ਤੈਨੂੰ ਲੱਗੇ, ਵੱਸਦਾ ਰਹੇ ਤੇਰਾ ਸੋਹਣਾ ਸੰਸਾਰ,
ਇਸ਼ਕ ਦੇ ਯੋਗ ਨਹੀਂ ਹਾਂ, ਕੀ ਜਾਣਾ ਮੈਂ ਇਸ਼ਕ ਦੀ ਸਾਰ।

No comments:

Post a Comment