ਸਾਡੇ ਨਾਲ ਦਿਨ ਪਿਆਰ ਦੇ ਬਿਤਾਉਣ ਵਾਲਿਆ,
ਇੱਕ ਗੀਤ ਮੈਂ ਤੇਰੇ ਨਾਮ ਲਿਖਾਂ।
ਸਾਡੇ ਵਿੱਚ ਹੀ ਲੱਖਾਂ ਕਮੀਆਂ ਨੇ,
ਤੈਨੂੰ ਕਿਉਂ ਬਦਨਾਮ ਲਿਖਾਂ।
ਆਸਾਂ ਤੇਰੀਆਂ ਤੇ ਖਰੇ ਉਤਰ ਸਕੇ ਨਾ,
ਤੈਨੂੰ ਕਿਉਂ ਨਾਕਾਮ ਲਿਖਾਂ।
ਸਾਡੇ ਵਿੱਚ ਹੀ ਸੱਚ ਸਹਿਣ ਦੀ ਸ਼ਕਤੀ ਨਹੀਂ,
ਤੈਨੂੰ ਕਿਉਂ ਬੇਇਮਾਨ ਲਿਖਾਂ।
ਦਿਲ ਕਰਦਾ ਹੈ ਤੈਨੂੰ ਮਿਲਣੇ ਤੇ ਸਮਝਾਵਣ ਦਾ,
ਪਰ ਹਰ ਖਤ ਗੁੰਮਨਾਮ ਲਿਖਾਂ।
ਗਮ ਤੇਰੇ ਵੀ ਆ ਜਾਵਣ ਸਾਡੇ ਹਿੱਸੇ,
ਤੇਰੇ ਲਈ ਖੁਸ਼ੀਆਂ ਦੀ ਹਰ ਸ਼ਾਮ ਲਿਖਾਂ।
ਮਿੱਠੀਆਂ ਯਾਦਾਂ ਹੀ ਕਾਫੀ ਨੇ ਜਿਉਣ ਲਈ,
ਤੇਰੇ ਲਈ ਨਾ ਕੋਈ ਇਲਜ਼ਾਮ ਲਿਖਾਂ।
ਨਾਚੀਜ਼ ਸਮਝ ਕੇ ਕਬੂਲ ਕਰੀਂ,
ਤੇਰੇ ਲਈ ਆਖਰੀ ਸਲਾਮ ਲਿਖਾਂ।
ਕਾਇਮ ਹੈ ਬਾਈ।
ReplyDelete